ਇੱਕ ਸੌਫਟਵੇਅਰ ਅਪਡੇਟ ਵਿੱਚ ਇਹ ਸ਼ਾਮਲ ਹੋ ਸਕਦਾ ਹੈ, ਪਰ ਇਹ ਇੱਥੇ ਤੱਕ ਹੀ ਸੀਮਿਤ ਨਹੀਂ ਹੈ
ਆਪਣੇ ਡਿਵਾਈਸ ਦਾ ਸਰੇਸ਼ਠ ਲਾਭ ਪ੍ਰਾਪਤ ਕਰਨ ਲਈ, ਆਪਣੇ ਡਿਵਾਈਸ ਨੂੰ ਅਪ ਟੂ ਡੇਟ ਰੱਖੋ ਅਤੇ ਨਿਯਮਿਤ ਰੂਪ ਤੋਂ ਸੌਫਟਵੇਅਰ ਅਪਡੇਟਸ ਲਈ ਜਾਂਚ ਕਰੋ।
Galaxy A16 5G (SM-A166M)
ਬਿਲਡ ਨੰਬਰ : A166MUBU3BYEC
Android ਸੰਸਕਰਣ : V(Android 15)
ਰਿਲੀਜ਼ ਦੀ ਮਿਤੀ : 2025-06-25
ਸੁਰੱਖਿਆ ਪੈਚ ਸਤਰ : 2025-05-01
One UI 7.0 ਅੱਪਗ੍ਰੇਡ (ਐਂਡ੍ਰੌਇਡ 15)
ਨਵੀਂ ਜ਼ੋਰਦਾਰ ਦਿੱਖ
ਵਿਜ਼ੂਅਲ ਏਨਹਾਂਸਮੈਂਟਾਂ
ਜ਼ਿਆਦਾ ਵਿਵੇਕੀ ਅਤੇ ਨਵੇਕਲੀ ਦਿੱਖ ਦਾ ਮਜ਼ਾ ਲਓ। One UI 7 ਮੁੱਖ ਅੰਸ਼ਾਂ ਲਈ ਸ਼ਾਨਦਾਰ ਮੁੜ-ਡਿਜ਼ਾਈਨ ਪੇਸ਼ ਕਰਦਾ ਹੈ, ਜਿਸ ਵਿੱਚ ਬਟਨ, ਮੀਨੂੰੰ, ਸੂਚਨਾਵਾਂ ਅਤੇ ਨਿਯੰਤ੍ਰਣ ਬਾਰ ਸ਼ਾਮਲ ਹਨ, ਜੋ ਵਕਰਾਂ ਅਤੇ ਚੱਕਰਾਂ ਦੇ ਨਾਲ ਜ਼ਿਆਦਾ ਇਕਸਾਰ ਦ੍ਰਿਸ਼ਟੀਗਤ ਅਨੁਭਵ ਪ੍ਰਦਾਨ ਕਰਦਾ ਹੈ। ਸੁੰਦਰ ਨਵੇਂ ਰੰਗ, ਕੋਮਲ ਐਨੀਮੇਸ਼ਨ, ਅਤੇ ਇੱਕ ਨਵੀਨ ਧੁੰਦਲਾ ਪ੍ਰਭਾਵ ਜੋ One UI ਲਈ ਨਵੇਕਲਾ ਹੈ, ਜਾਣਕਾਰੀ ਦੀ ਦਰਜਾਬੰਦੀ ਨੂੰ ਹੋਰ ਸਪਸ਼ਟ ਕਰਦਾ ਹੈ ਅਤੇ ਮਹੱਤਵਪੂਰਨ ਜਾਣਕਾਰੀ ’ਤੇ ਫੋਕਸ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।
ਮੁੜ-ਕਲਪਨਾ ਕੀਤੀ ਹੋਮ ਸਕ੍ਰੀਨ
ਤਾਜ਼ਾ ਨਵੇਂ ਐਪ ਪ੍ਰਤੀਰੂਪ ਤੁਹਾਡੀ ਹੋਮ ਸਕ੍ਰੀਨ ਉੱਤੇ ਨਵੇਂ ਦ੍ਰਿਸ਼ਕ ਮੇਟਾਫੋਰ ਅਤੇ ਰੰਗ ਸਕੀਮਾਂ ਦੇ ਨਾਲ ਲਾਜਵਾਬ ਲੱਗਣਗੇ ਜਿਸ ਨਾਲ ਤੁਹਾਡੇ ਲੋੜੀਂਦੇ ਐਪ ਦੀ ਪਛਾਣ ਕਰਨਾ ਹੋਰ ਸੌਖਾ ਹੋ ਜਾਂਦਾ ਹੈ। ਵਿੱਜੇਟਾਂ ਨੂੰ ਜ਼ਿਆਦਾ ਰੰਗੀਨ ਚਿੱਤਰਾਂ ਅਤੇ ਜ਼ਿਆਦਾ ਇਕਸਾਰ ਲੇਆਉਟ ਦੇ ਨਾਲ ਪੂਰੀ ਤਰ੍ਹਾਂ ਮੁੜ-ਡਿਜ਼ਾਈਨ ਕੀਤਾ ਗਿਆ ਹੈ। ਤੁਹਾਡੀ ਹੋਮ ਸਕ੍ਰੀਨ ਉੱਤੇ ਫੋਲਡਰ ਵੀ ਵੱਡੇ ਕੀਤੇ ਜਾ ਸਕਦੇ ਹਨ ਤਾਂ ਜੋ ਤੁਸੀਂ ਫੋਲਡਰ ਨੂੰ ਪਹਿਲਾਂ ਖੋਲ੍ਹੇ ਬਿਨਾਂ ਐਪਸ ਨੂੰ ਝਟਪਟ ਐਕਸੈਸ ਕਰ ਸਕੋ।
ਸਰਲੀਕ੍ਰਿਤ ਹੋਮ ਸਕ੍ਰੀਨ ਗਰਿੱਡ
ਤੁਹਾਡੀ ਹੋਮ ਸਕ੍ਰੀਨ ਹੁਣ ਪਹਿਲਾਂ ਨਾਲੋਂ ਹੋਰ ਵੀ ਬੇਹਤਰ ਦਿਖਾਈ ਦਿੰਦੀ ਹੈ। ਇੱਕ ਨਵਾਂ ਮਿਆਰੀ ਗਰਿੱਡ ਲੇਆਉਟ ਚੀਜ਼ਾਂ ਨੂੰ ਸਮਰੂਪੀ ਰੱਖਦਾ ਹੈ ਅਤੇ One UI ਵਿੱਜੇਟਾਂ ਨੂੰ ਮਿਆਰੀ ਆਕਾਰਾਂ ਵਿੱਚ ਵਰਤਣਾ ਸੌਖਾ ਬਣਾਉਂਦਾ ਹੈ।
ਸੁਧਰਿਆ ਹੋਇਆ ਹੋਮ ਸਕ੍ਰੀਨ ਲੈਂਡਸਕੇਪ ਦ੍ਰਿਸ਼
ਆਪਣੀ ਹੋਮ ਸਕ੍ਰੀਨ ਲਈ ਜ਼ਿਆਦਾ ਇਕਸਾਰ ਦਿੱਖ ਪ੍ਰਾਪਤ ਕਰੋ, ਭਾਵੇਂ ਆਪਣੇ ਫ਼ੋਨ ਨੂੰ ਲੇਟਵੀਂ ਦਿਸ਼ਾ ਵਿੱਚ ਵਰਤਦੇ ਹੋਵੋ। ਵਿੱਜੇਟਾਂ ਵਿੱਚ ਹੁਣ ਲੈਂਡਸਕੇਪ ਦ੍ਰਿਸ਼ ਵਿੱਚ ਸਮਾਨ ਪੱਖ ਅਨੁਪਾਤ ਹੁੰਦਾ ਹੈ, ਅਤੇ ਟੈਕਸਟ ਲੇਬਲ ਪ੍ਰਤੀਰੂਪਾਂ ਦੇ ਲਾਗੇ ਹੋਣ ਨਾਲੋਂ ਇਹਨਾਂ ਦੇ ਹੇਠਾਂ ਦਿਖਾਈ ਦਿੰਦੇ ਹਨ।
ਆਪਣੀ ਐਪ ਅਤੇ ਵਿੱਜੇਟ ਸ਼ੈਲੀ ਨੂੰ ਅਨੁਕੂਲਿਤ ਕਰੋ
ਆਪਣੀ ਹੋਮ ਸਕ੍ਰੀਨ ਦੀ ਦਿੱਖ ਉਸੇ ਤਰ੍ਹਾਂ ਬਣਾਓ ਜਿਵੇਂ ਤੁਹਾਨੂੰ ਪਸੰਦ ਹੈ। ਤੁਸੀਂ ਹੁਣ ਐਪ ਪ੍ਰਤੀਰੂਪਾਂ ਦਾ ਆਕਾਰ ਵਧਾ-ਘਟਾ ਸਕਦੇ ਹੋ ਅਤੇ ਇਹ ਚੁਣ ਸਕਦੇ ਹੋ ਕਿ ਐਪ ਪ੍ਰਤੀਰੂਪਾਂ ਅਤੇ ਫੀਚਰਡ ਵਿੱਜੇਟਾਂ ਦੇ ਥੱਲੇ ਟੈਕਸਟ ਲੇਬਲ ਦਿਖਾਉਣੇ ਹਨ ਜਾਂ ਨਹੀਂ। ਤੁਸੀਂ ਹਰ ਵਿੱਜੇਟ ਲਈ ਸੈੱਟਿੰਗਸ ਵਿੱਚ ਆਕਾਰ, ਬੈਕਗ੍ਰਾਉਂਡ ਰੰਗ, ਅਤੇ ਪਾਰਦਰਸ਼ਤਾ ਨੂੰ ਵੀ ਵਧਾ-ਘਟਾ ਸਕਦੇ ਹੋ।
ਲੌਕ ਸਕ੍ਰੀਨ
Now bar ਦੇ ਨਾਲ ਮਹੱਤਵਪੂਰਨ ਕਾਰਜਾਂ ’ਤੇ ਨਿਯੰਤ੍ਰਣ ਰੱਖੋ
ਆਪਣੀ ਲੋੜੀਂਦੀ ਜਾਣਕਾਰੀ ਦੀ ਹੁਣੇ ਜਾਂਚ ਕਰੋ ਅਤੇ ਆਪਣੇ ਫ਼ੋਨ ਨੂੰ ਅਨਲੌਕ ਕੀਤੇ ਬਿਨਾਂ ਜ਼ਰੂਰੀ ਫੀਚਰਸ ਸ਼ੁਰੂ ਕਰੋ। ਤੁਹਾਡੀ ਲੌਕ ਸਕ੍ਰੀਨ ਦੇ ਥੱਲੇ Now bar ਵਿੱਚ ਚੱਲ ਰਹੇ ਕਾਰਜ ਦਿਖਾਈ ਦੇਣਗੇ, ਇਸ ਤਰ੍ਹਾਂ ਤੁਸੀਂ ਫਟਾਫਟ ਜ਼ਰੂਰੀ ਜਾਣਕਾਰੀ ਦੀ ਜਾਂਚ ਕਰ ਸਕਦੇ ਹੋ। ਜਾਣਕਾਰੀ ਵਿੱਚ ਮੀਡੀਆ ਕੰਟ੍ਰੋਲਰ, ਸਟਾੱਪਵਾੱਚ, ਟਾਈਮਰ, ਵੌਇਸ ਰਿਕਾਰਡਰ, Samsung Health, ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
ਹੋਰ ਵਿੱਜੇਟ ਅਤੇ ਸ਼ੌਰਟਕੱਟ
ਤੁਸੀਂ ਹੁਣ ਆਪਣਾ ਫ਼ੋਨ ਲੌਕ ਹੋਣ ਸਮੇਂ ਹੋਰ ਵੀ ਜ਼ਿਆਦਾ ਦੇਖ ਸਕਦੇ ਅਤੇ ਹੋਰ ਵੀ ਜ਼ਿਆਦਾ ਕੰਮ ਕਰ ਸਕਦੇ ਹੋ। ਆਪਣੀ ਗੈਲਰੀ ਤੋਂ ਤਸਵੀਰਾਂ ਅਤੇ ਕਹਾਣੀਆਂ ਦਿਖਾਉਣ ਲਈ ਇੱਕ ਵਿੱਜੇਟ ਜੋੜੋ, ਜਾਂ ਇੱਕ ਸ਼ੌਰਟਕੱਟ ਅਜ਼ਮਾਓ ਜੋ ਤੁਰੰਤ ਸਵਾਈਪ ਦੇ ਨਾਲ QR ਕੋਡ ਸਕੈਨਰ ਨੂੰ ਖੋਲ੍ਹਦਾ ਹੈ।
ਕੁਇੱਕ ਪੈਨਲ ਅਤੇ ਸੂਚਨਾਵਾਂ
ਵੱਖਰੀ ਸੂਚਨਾ ਅਤੇ ਕੁਇੱਕ ਪੈਨਲ
ਤੁਰੰਤ ਸੈੱਟਿੰਗਾਂ ਲਈ ਜ਼ਿਆਦਾ ਖਾਲੀ ਥਾਂ ਦੇ ਨਾਲ ਆਪਣੇ ਲੋੜੀਂਦੇ ਪੈਨਲ ਨੂੰ ਫਟਾਫਟ ਐਕਸੈਸ ਕਰੋ। ਤੁਰੰਤ ਸੈੱਟਿੰਗਾਂ ਪੈਨਲ ਨੂੰ ਖੋਲ੍ਹਣ ਲਈ ਸਕ੍ਰੀਨ ਦੇ ਸਿਖਰਲੇ ਸੱਜੇ ਕਿਨਾਰੇ ਤੋਂ ਹੇਠਾਂ ਸਵਾਈਪ ਕਰੋ। ਸੂਚਨਾ ਪੈਨਲ ਨੂੰ ਖੋਲ੍ਹਣ ਲਈ ਸਕ੍ਰੀਨ ਦੇ ਸਿਖਰ ਉੱਤੇ ਕਿਸੇ ਵੀ ਥਾਂ ਤੋਂ ਹੇਠਾਂ ਸਵਾਈਪ ਕਰੋ।
ਆਪਣੇ ਕੁਇੱਕ ਪੈਨਲ ਨੂੰ ਅਨੁਕੂਲਿਤ ਕਰੋ
ਅਜਿਹਾ ਕੁਇੱਕ ਪੈਨਲ ਲੇਆਉਟ ਬਣਾਓ ਜੋ ਤੁਹਾਡੇ ਲਈ ਸਹੀ ਹੈ। ਤੁਸੀਂ ਸੰਪਾਦਨ ਮੋਡ ਦਾਖ਼ਲ ਕਰਨ ਲਈ ਕੁਇੱਕ ਪੈਨਲ ਦੇ ਸਿਖਰ ’ਤੇ ਪੈੱਨਸਿਲ ਪ੍ਰਤੀਰੂਪ ’ਤੇ ਟੈਪ ਕਰ ਸਕਦੇ ਹੋ, ਫੇਰ ਆਪਣੀਆਂ ਤਰਜੀਹਾਂ ਨਾਲ ਮਿਲਾਉਣ ਲਈ ਬਟਨਾਂ ਅਤੇ ਨਿਯੰਤ੍ਰਣਾਂ ਨੂੰ ਉੱਪਰ ਅਤੇ ਹੇਠਾਂ ਖਿਸਕਾ ਸਕਦੇ ਹੋ।
ਲਾਈਵ ਸੂਚਨਾਵਾਂ
ਇਸ ਸਮੇਂ ਜੋ ਹੋ ਰਿਹਾ ਹੈ, ਉਸ ’ਤੇ ਨਿਯੰਤ੍ਰਣ ਰੱਖੋ। ਲਾਈਵ ਸੂਚਨਾਵਾਂ ਤੁਹਾਨੂੰ ਚੱਲ ਰਹੀਆਂ ਗਤੀਵਿਧੀਆਂ ਦੀ ਤਰੱਕੀ ਦਿਖਾਉਂਦੀਆਂ ਹਨ ਜਿਵੇਂ ਕਿ ਟਾਈਮਰ, ਵਾੱਇਸ ਰਿਕਾਰਡਿੰਗਸ, ਕਸਰਤ ਕਰਨਾ, ਅਤੇ ਹੋਰ ਵੀ ਬਹੁਤ ਕੁਝ ਤਾਂ ਜੋ ਤੁਸੀਂ ਇਹਨਾਂ ਨਾਲ ਸਬੰਧਤ ਤੁਰੰਤ ਕਾਰਵਾਈਆਂ ਕਰ ਸਕੋ। ਲਾਈਵ ਸੂਚਨਾਵਾਂ ਲੌਕ ਸਕ੍ਰੀਨ ਉੱਤੇ Now bar ਵਿੱਚ, ਸਟੇਟਸ ਬਾਰ ਉੱਤੇ, ਅਤੇ ਸੂਚਨਾ ਪੈਨਲ ਦੇ ਸਿਖਰ ’ਤੇ ਦਿਖਾਈ ਦੇਣਗੀਆਂ।
ਨਵਾਂ ਸੂਚਨਾ ਲੇਆਉਟ
ਸੂਚਨਾਵਾਂ ਉੱਤੇ ਪ੍ਰਤੀਰੂਪ ਹੁਣ ਤੁਹਾਡੀ ਹੋਮ ਸਕ੍ਰੀਨ ਉੱਤੇ ਨਜ਼ਰ ਆਉਣ ਵਾਲੇ ਪ੍ਰਤੀਰੂਪਾਂ ਦੇ ਸਮਾਨ ਹਨ, ਜਿਸ ਨਾਲ ਇਹ ਪਛਾਣਨਾ ਆਸਾਨ ਹੁੰਦਾ ਹੈ ਕਿ ਹਰੇਕ ਸੂਚਨਾ ਕਿਸ ਐਪ ਨੇ ਭੇਜੀ ਸੀ। ਸਮੂਹਬੱਧ ਸੂਚਨਾਵਾਂ ਕਾਰਡਾਂ ਦੀ ਢੇਰੀ ਵਜੋਂ ਨਜ਼ਰ ਆਉਂਦੀਆਂ ਹਨ। ਸਮੂਹ ਵਿੱਚ ਸਾਰੀਆਂ ਸੂਚਨਾਵਾਂ ਦਿਖਾਉਣ ਲਈ ਢੇਰੀ ’ਤੇ ਟੈਪ ਕਰੋ।
ਉਪਯੋਗੀ ਜਾਣਕਾਰੀ ਤਕ ਤੁਰੰਤ ਪਹੁੰਚ ਪ੍ਰਾਪਤ ਕਰੋ
Google Gemini ਤਕ ਪਹੁੰਚ ਪ੍ਰਾਪਤ ਕਰਨ ਲਈ ਸਾਈਡ ਬਟਨ ਨੂੰ ਦਬਾਓ ਅਤੇ ਹੋਲਡ ਕਰੋ
ਕਿਨਾਰੇ ਵਾਲੇ ਸਵਾਈਪ ਦੀ ਵਰਤੋਂ ਕਰਨ ਦੀ ਬਜਾਏ ਸਾਈਡ ਬਟਨ Google Gemini ਜਾਂ ਦੂਜੇ ਡਿਜੀਟਲ ਸਹਾਇਕ ਐਪ ਤਕ ਪਹੁੰਚ ਪ੍ਰਾਪਤ ਕਰਨ ਦਾ ਇੱਕ ਨਵਾਂ ਤਰੀਕਾ ਹੈ। ਤੁਸੀਂ ਸੈੱਟਿੰਗਸ ਵਿੱਚ ਬਦਲ ਸਕਦੇ ਹੋ ਕਿ ਸਾਈਡ ਬਟਨ ਕੀ ਕੰਮ ਕਰਦਾ ਹੈ।
ਇੱਕ ਵਾਰ ਪੁੱਛ ਕੇ ਇੱਕ ਤੋਂ ਵੱਧ ਕਾਰਜ ਪੂਰੇ ਕਰੋ
Google Gemini ਹੁਣ ਕੈਲੇਂਡਰ, ਨੋਟਸ, ਰੀਮਾਈਂਡਰ, ਅਤੇ ਘੜੀ ਜਿਹੇ Samsung apps ਦੇ ਨਾਲ ਨਿਰਵਿਘਨ ਢੰਗ ਨਾਲ ਏਕੀਕ੍ਰਿਤ ਹੁੰਦਾ ਹੈ। ਤੁਸੀਂ ਇੱਕ ਸਰਲ ਆਦੇਸ਼ ਦੇ ਨਾਲ Gemini ਤੋਂ ਉਪਯੋਗੀ ਜਾਣਕਾਰੀ ਦੀ ਵਰਤੋਂ ਕਰਕੇ ਇਹਨਾਂ ਐਪਸ ਵਿੱਚ ਕਾਰਜ ਪੂਰੇ ਕਰ ਸਕਦੇ ਹੋ। ਕਿਸੇ YouTube ਵੀਡੀਓ ਬਾਰੇ ਪੁੱਛਣ ਲਈ Google Gemini ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਅਤੇ Samsung Notes ਵਿੱਚ ਨਤੀਜੇ ਨੂੰ ਸੁਰੱਖਿਅਤ ਕਰੋ, ਜਾਂ Google Gemini ਨੂੰ ਆਪਣੀ ਮਨਪਸੰਦ ਖੇਡ ਟੀਮ ਦੇ ਸ਼ੈਡਿਊਲ ਦਾ ਪਤਾ ਲਗਾਉਣ ਲਈ ਪੁੱਛਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਕੈਲੇਂਡਰ ਵਿੱਚ ਗੇਮਾਂ ਜੋੜੋ।
ਇਸ ’ਤੇ ਚੱਕਰ ਬਣਾਓ, ਇਸ ਨੂੰ ਲੱਭੋ। ਇਸ ਨੂੰ ਸੁਣੋ, ਇਸ ਨੂੰ ਲੱਭੋ
Google ਦੇ ਨਾਲ ਖੋਜਣ ਲਈ ਚੱਕਰ ਬਣਾਉਣਾ ਤੁਹਾਨੂੰ ਤੁਹਾਡੀ ਸਕ੍ਰੀਨ ’ਤੇ ਕਿਸੇ ਚੀਜ਼ ਦੀ ਖੋਜ ਕਰਨ ਅਤੇ AI ਸਾਰ ਦੇ ਨਾਲ ਜ਼ਿਆਦਾ ਤੇਜ਼ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ। ਬਸ ਕਿਸੇ ਚੀਜ਼ ’ਤੇ ਚੱਕਰ ਬਣਾਓ—ਚਿੱਤਰਾਂ, ਵੀਡੀਓਜ਼, ਜਾਂ ਟੈਕਸਟ ਸਮੇਤ—ਅਤੇ ਤੁਹਾਨੂੰ ਤੁਰੰਤ ਨਤੀਜੇ ਮਿਲ ਜਾਣਗੇ। ਤੁਸੀਂ ਐਪਸ ਸਵਿੱਚ ਕੀਤੇ ਬਿਨਾਂ ਕਿਸੇ ਗੀਤ ਨੂੰ ਵੀ ਲੱਭ ਸਕਦੇ ਹੋ ਜੋ ਤੁਸੀਂ ਕਿਸੇ ਸਮੇਂ ਸੁਣਦੇ ਹੋ।
ਆਸਾਨੀ ਨਾਲ ਚਿੱਤਰ ਕੈਪਚਰ ਕਰੋ
ਨਵਾਂ ਕੈਮਰਾ ਲੇਆਉਟ
ਕੈਮਰਾ ਬਟਨਾਂ, ਨਿਯੰਤ੍ਰਣਾਂ, ਅਤੇ ਮੋਡਜ਼ ਨੂੰ ਮੁੜ-ਵਿਵਸਥਿਤ ਕੀਤਾ ਗਿਆ ਹੈ, ਤਾਂ ਜੋ ਤੁਹਾਡੇ ਲੋੜੀਂਦੇ ਫੀਚਰਜ਼ ਨੂੰ ਲੱਭਣਾ ਆਸਾਨ ਬਣਾਇਆ ਜਾਵੇ ਅਤੇ ਤੁਹਾਨੂੰ ਤੁਹਾਡੀ ਲਈ ਜਾ ਰਹੀ ਤਸਵੀਰ ਜਾਂ ਤੁਹਾਡੀ ਕੀਤੀ ਜਾ ਰਹੀ ਰਿਕਾਰਡਿੰਗ ਦੀ ਵੀਡੀਓ ਦਾ ਹੋਰ ਸਪਸ਼ਟ ਪੂਰਵਦਰਸ਼ਨ ਦਿੱਤਾ ਜਾਵੇ।
ਮੋਡ ਚੋਣ ਸਬੰਧੀ ਸੁਧਾਰ
ਹੋਰ ਮੋਡਜ਼ ਮੀਨੂੰ ਨੂੰ ਮੁੜ-ਡਿਜ਼ਾਈਨ ਕੀਤਾ ਗਿਆ ਹੈ। ਪੂਰਨ ਸਕ੍ਰੀਨ ਨੂੰ ਭਰਨ ਅਤੇ ਕੈਮਰਾ ਦ੍ਰਿਸ਼ ਨੂੰ ਬਲੌਕ ਕਰਨ ਦੀ ਬਜਾਏ, ਤੁਸੀਂ ਹੁਣ ਇੱਕ ਛੋਟੇ ਪੌਪ-ਅਪ ਤੋਂ ਮੋਡ ਚੁਣ ਸਕਦੇ ਹੋ ਜੋ ਸਿਰਫ਼ ਸਕ੍ਰੀਨ ਦਾ ਹੇਠਲਾ ਹਿੱਸਾ ਕਵਰ ਕਰਦਾ ਹੈ।
ਵਧਾਏ ਗਏ ਜ਼ੂਮ ਨਿਯੰਤ੍ਰਣ
ਸਹੀ ਜ਼ੂਮ ਪੱਧਰ ਨੂੰ ਚੁਣਨਾ ਹੁਣ ਸੌਖਾ ਹੋ ਗਿਆ ਹੈ। ਇੱਕ 2x ਜ਼ੂਮ ਬਟਨ ਹੁਣ ਡਿਫਾੱਲਟ ਦੁਆਰਾ ਉਪਲਬਧ ਹੈ, ਅਤੇ ਤੁਹਾਡੇ ਵਲੋਂ ਲੈਂਸ ਦੀ ਚੋਣ ਕਰਨ ਤੋਂ ਬਾਅਦ ਵਾਧੂ ਜ਼ੂਮ ਵਿਕਲਪ ਦਿਖਾਈ ਦਿੰਦੇ ਹਨ।
ਅੱਪਗ੍ਰੇਡ ਕੀਤਾ ਫਿਲਟਰ ਅਨੁਭਵ
ਕੈਮਰਾ ਫਿਲਟਰ ਪੂਰੀ ਤਰ੍ਹਾਂ ਸੋਧੇ ਗਏ ਹਨ। ਨਵੇਂ ਫਿਲਟਰ ਹੁਣ ਉਪਲਬਧ ਹਨ ਅਤੇ ਮੌਜੂਦਾ ਫਿਲਟਰ ਸੁਧਾਰੇ ਗਏ ਹਨ। ਹਰ ਫਿਲਟਰ ਤੀਬਰਤਾ, ਰੰਗ ਤਾਪਮਾਨ, ਕੰਟ੍ਰਾਸਟ ਅਤੇ ਸੈਚੁਰੇਸ਼ਨ ਦੇ ਵਧੀਆ ਤਰੀਕੇ ਨਾਲ ਬਣਾਏ ਗਏ ਸਮਾਯੋਜਨਾਂ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਤੁਹਾਡੀ ਪਸੰਦੀਦਾ ਦਿੱਖ ਪ੍ਰਾਪਤ ਕਰਨਾ ਸੌਖਾ ਹੋ ਜਾਂਦਾ ਹੈ।
ਉੱਤਮ ਸ਼ੌਟ ਲਈ ਤਿਆਰੀ ਕਰੋ
ਗ੍ਰਿਡ ਰੇਖਾਵਾਂ ਅਤੇ ਪੱਧਰਾਂ ਦੇ ਨਾਲ ਕੈਮਰੇ ਦੀ ਸਥਿਤੀ ਨੂੰ ਐਡਜਸਟ ਕਰਨ ਲਈ ਮਦਦ ਪ੍ਰਾਪਤ ਕਰੋ। ਗ੍ਰਿਡ ਰੇਖਾਵਾਂ ਨੂੰ ਹੁਣ ਲੇਟਵੇਂ ਪੱਧਰ ਤੋਂ ਵੱਖੋ-ਵੱਖਰੇ ਢੰਗ ਨਾਲ ਚਾਲੂ ਅਤੇ ਬੰਦ ਕੀਤਾ ਜਾ ਸਕਦਾ ਹੈ। ਖੜ੍ਹਵਾਂ ਪੱਧਰ ਦਿਖਾਉਣ ਲਈ ਇੱਕ ਨਵਾਂ ਵਿਕਲਪ ਵੀ ਹੈ।
ਆਪਣੇ ਖਾਸ ਪਲਾਂ ਦਾ ਆਨੰਦ ਮਾਣੋ
ਆਤਮ-ਨਿਰਭਰ ਕੋਲਾਜ
ਗੈਲਰੀ ਵਿੱਚ ਕੋਲਾਜ ਲਈ ਪ੍ਰੀਸੈੱਟ ਲੇਆਉਟ ਤੋਂ ਅਤਿਰਿਕਤ ਪ੍ਰਾਪਤ ਕਰੋ। ਤੁਸੀਂ ਹੁਣ ਆਪਣੇ ਖੁਦ ਦੇ ਨਵੇਕਲੇ ਲੇਆਉਟ ਨੂੰ ਬਣਾਉਣ ਲਈ ਆਪਣੇ ਕੋਲਾਜ ਵਿੱਚ ਚਿੱਤਰਾਂ ਦੇ ਆਕਾਰ, ਸਥਿਤੀ, ਅਤੇ ਘੁਮਾਉਣਾ ਐਡਜਸਟ ਕਰ ਸਕਦੇ ਹੋ।
ਕਹਾਣੀਆਂ ਵਿੱਚ ਕੋਲਾਜ ਸੰਪਾਦਿਤ ਕਰੋ
ਆਪਣੀ ਕਹਾਣੀ ਦੇ ਕੋਲਾਜ਼ ਦੀ ਦਿੱਖ ਉਸੇ ਤਰ੍ਹਾਂ ਬਣਾਓ ਜਿਵੇਂ ਤੁਹਾਨੂੰ ਪਸੰਦ ਹੈ। ਤੁਹਾਡਾ ਹੁਣ ਕਹਾਣੀਆਂ ਵਿੱਚ ਬਣਾਏ ਕੋਲਾਜ ਨੂੰ ਸੰਪਾਦਿਤ ਕਰਨ ’ਤੇ ਪੂਰਾ ਨਿਯੰਤ੍ਰਣ ਹੁੰਦਾ ਹੈ। ਚਿੱਤਰ ਦੀ ਸਥਾਨ-ਬਦਲੀ ਕਰੋ, ਚਿੱਤਰਾਂ ਨੂੰ ਹਟਾਓ ਜਾਂ ਜੋੜੋ, ਜਾਂ ਸਥਿਤੀ ਅਤੇ ਆਕਾਰ ਨੂੰ ਐਡਜਸਟ ਕਰੋ।
ਆਪਣੀ ਸਿਹਤ ਦਾ ਪ੍ਰਬੰਧ ਕਰੋ
ਸਚੇਤ ਰਹੋ
Samsung Health ਵਿੱਚ ਨਵੀਂ ਮਾਈਂਡਫੁਲਨੈੱਸ ਵਿਸ਼ੇਸ਼ਤਾ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਆਪਣੇ ਮੂਡ ਅਤੇ ਭਾਵਨਾਵਾਂ ਨੂੰ ਟਰੈਕ ਕਰਦੇ ਹੋ, ਸਾਹ ਲੈਣ ਦੀ ਕਸਰਤਾਂ ਅਤੇ ਧਿਆਨ ਲਗਾਉਣ ਦਾ ਅਭਿਆਸ, ਅਤੇ ਹੋਰ ਵੀ ਬਹੁਤ ਕੁਝ ਕਰੋ।
ਨਵੇਂ Samsung Health ਬੈਜ
Samsung Health ਵਿੱਚ ਨਵੇਂ ਬੈਜ ਕਮਾਉਂਦੇ ਸਮੇਂ ਆਪਣੇ ਸਿਹਤ ਟੀਚਿਆਂ ਪ੍ਰਤੀ ਪ੍ਰੇਰਿਤ ਰਹੋ ਅਤੇ ਕੰਮ ਕਰੋ। ਊਰਜਾ ਸਕੋਰ, ਕਸਰਤ, ਗਤੀਵਿਧੀ, ਭੋਜਨ, ਪਾਣੀ, ਸਰੀਰ ਕੰਪੋਜਿਸ਼ਨ, ਅਤੇ ਹੋਰ ਵੀ ਚੀਜ਼ਾਂ ਲਈ ਨਵੇਂ ਬੈਜ ਕਮਾਉਣ ਲਈ ਆਪਣੇ-ਆਪ ਨੂੰ ਚੁਣੌਤੀ ਦਿਓ।
ਆਪਣੀ ਉਤਪਾਦਕਤਾ ਨੂੰ ਤੇਜ਼ੀ ਨਾਲ ਵਧਾਓ
ਛੋਟੇ ਕੀਤੇ ਐਪਸ ਲਈ ਪੂਰਵਦਰਸ਼ਨ
ਜਦੋਂ ਸਮਾਨ ਐਪ ਤੋਂ ਇੱਕ ਤੋਂ ਵੱਧ ਪੌਪ-ਅਪ ਵਿੰਡੋਜ਼ ਛੋਟੀਆਂ ਕੀਤੀਆਂ ਜਾਂਦੀਆਂ ਹਨ, ਤਾਂ ਇਹਨਾਂ ਨੂੰ ਇਕਹਿਰੇ ਪ੍ਰਤੀਰੂਪ ਵਿੱਚ ਮਿਲਾਇਆ ਜਾਵੇਗਾ। ਪ੍ਰਤੀਰੂਪ ’ਤੇ ਟੈਪ ਕਰਕੇ ਐਪ ਤੋਂ ਸਾਰੀਆਂ ਖੁੱਲ੍ਹੀਆਂ ਵਿੰਡੋਜ਼ ਦਾ ਪੂਰਵਦਰਸ਼ਨ ਦਿਖਾਈ ਦਏਗਾ, ਜਿਸ ਨਾਲ ਤੁਹਾਨੂੰ ਆਪਣੀ ਪਸੰਦ ਦੀ ਵਿੰਡੋ ਨੂੰ ਆਸਾਨੀ ਨਾਲ ਚੁਣਨ ਦੀ ਇਜਾਜ਼ਤ ਮਿਲਦੀ ਹੈ।
ਆਪਣੇ ਅਲਾਰਮ ਸਮੂਹਬੱਧ ਕਰੋ
ਘੜੀ ਦੇ ਐਪ ਵਿੱਚ ਅਲਾਰਮਾਂ ’ਤੇ ਇਕੱਠਾ ਨਿਯੰਤ੍ਰਣ ਕਰਨ ਲਈ ਆਪਣੇ ਪਸੰਦ ਦੇ ਅਲਾਰਮਾਂ ਦੇ ਸਮੂਹ ਬਣਾਓ। ਤੁਸੀਂ ਇਕਹਿਰੇ ਟੈਪ ਦੇ ਨਾਲ ਇੱਕ ਸਮੂਹ ਅੰਦਰ ਸਾਰੇ ਅਲਾਰਮਾਂ ਨੂੰ ਬੰਦ ਕਰ ਸਕਦੇ ਹੋ।
ਆਪਣੇ ਸਾਰੇ ਅਲਾਰਮਾਂ ਨੂੰ ਸਮਾਨ ਵਾੱਲਿਊਮ ’ਤੇ ਰੱਖੋ
ਜ਼ਿਆਦਾ ਸਰਲ ਸੈਟਅੱਪ ਲਈ, ਤੁਹਾਡੇ ਸਾਰੇ ਅਲਾਰਮ ਡਿਫਾੱਲਟ ਅਨੁਸਾਰ ਸਮਾਨ ਵਾੱਲਿਊਮ ਦੀ ਵਰਤੋਂ ਕਰਨਗੇ। ਜੇ ਤੁਸੀਂ ਹਰ ਅਲਾਰਮ ਲਈ ਵੱਖਰੇ ਵਾੱਲਿਊਮ ਸੈਟ ਕਰਨਾ ਪਸੰਦ ਕਰਦੇ ਹੋ, ਤੁਸੀਂ ਘੜੀ ਦੀਆਂ ਸੈੱਟਿੰਗਾਂ ਵਿੱਚ ਇਸ ਨੂੰ ਚੁਣ ਸਕਦੇ ਹੋ।
ਵਧਾਈ ਗਈ ਫਾਈਲ ਚੋਣ
ਨਵਾਂ ਫਾਈਲ ਪਿੱਕਰ ਭਿੰਨ-ਭਿੰਨ ਐਪਸ ਅੰਦਰ ਫਾਈਲਾਂ ਨੂੰ ਨੱਥੀ ਕਰਨਾ ਅਤੇ ਚੁਣਨਾ ਆਸਾਨ ਬਣਾਉਂਦਾ ਹੈ। ਵੱਖ-ਵੱਖ ਸਟੋਰੇਜ ਸਥਾਨਾਂ ਅਤੇ ਸ਼੍ਰੇਣੀਆਂ ਵਿੱਚਕਾਰ ਸਵਿੱਚ ਕਰਨਾ ਆਸਾਨ ਹੈ,ਅਤੇ ਇਹ ਯਕੀਨੀ ਬਣਾਉਣ ਲਈ ਪੂਰਵਦਰਸ਼ਨ ਦਿਖਾਏ ਜਾਂਦੇ ਹਨ ਕਿ ਤੁਹਾਨੂੰ ਸਹੀ ਫਾਈਲਾਂ ਪ੍ਰਾਪਤ ਹੋਣ।
ਰੁਟੀਨਾਂ ਲਈ ਉੱਨਤ ਵਿਕਲਪ
ਆਪਣੇ ਫ਼ੋਨ ਨੂੰ ਤੁਹਾਡੀ ਪਸੰਦ ਦਾ ਲਗਭਗ ਹਰ ਕੰਮ ਕਰਨ ਲਈ ਪ੍ਰੋਗਰਾਮ ਕਰੋ। ਰੁਟੀਨਾਂ ਹੁਣ If-Else ਤਰਕ ਅਤੇ ਡੈਟਾ ਨੂੰ ਵੇਰੀਏਬਲਾਂ ਵਜੋਂ ਪ੍ਰਾਪਤ ਕਰਨ ਦੀ ਯੋਗਤਾ ਦੇ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੋ ਗਈਆਂ ਹਨ।
ਕਾਰਜਾਂ ਅਤੇ ਇਵੈਂਟਾਂ ਦੀ ਯੋਜਨਾ ਬਣਾਓ
ਕੈਲੇਂਡਰ ਇਵੈਂਟਾਂ ਨੂੰ ਆਸਾਨੀ ਨਾਲ ਮੁੜ-ਸ਼ੈਡਿਊਲ ਕਰੋ
ਇਵੈਂਟ ਦੀ ਮਿਤੀ ਬਦਲਣ ਲਈ ਮਹੀਨੇ ਦੇ ਦ੍ਰਿਸ਼ ਵਿੱਚ ਆਪਣੇ ਕੈਲੇਂਡਰ ਉੱਤੇ ਬੱਸ ਕਿਸੇ ਇਵੈਂਟ ਨੂੰ ਇੱਕ ਮਿਤੀ ਤੋਂ ਦੂਜੀ ਮਿਤੀ ’ਤੇ ਡ੍ਰੈਗ ਅਤੇ ਡ੍ਰੌਪ ਕਰੋ।
ਵਿੱਜੇਟਾਂ ਉੱਤੇ ਵੱਖਰੇ ਕੈਲੇਂਡਰ ਦਿਖਾਓ
ਤੁਹਾਡਾ ਹੁਣ ਇਸ ਉੱਤੇ ਜ਼ਿਆਦਾ ਨਿਯੰਤ੍ਰਣ ਹੋ ਸਕਦਾ ਹੈ ਕਿ ਕਿਹੜੇ ਕੈਲੇਂਡਰ ਤੁਹਾਡੇ ਕੈਲੇਂਡਰ ਵਿੱਜੇਟਾਂ ਉੱਤੇ ਦਿਖਾਈ ਦਿੰਦੇ ਹਨ। ਤੁਸੀਂ ਸਿਰਫ਼ ਇੱਕ ਕੈਲੇਂਡਰ ਚੁਣ ਸਕਦੇ ਹੋ ਅਤੇ ਸਿਰਫ਼ ਇਸ ਤੋਂ ਆਪਣੀ ਹੋਮ ਸਕ੍ਰੀਨ ਉੱਤੇ ਇਵੈਂਟ ਦਿਖਾ ਸਕਦੇ ਹੋ, ਜਾਂ ਹਰ ਇੱਕ ਉੱਤੇ ਇੱਕ ਵੱਖਰੇ ਕੈਲੇਂਡਰ ਦੇ ਨਾਲ 2 ਵੱਖਰੇ ਕੈਲੇਂਡਰ ਵਿੱਜੇਟ ਬਣਾ ਸਕਦੇ ਹੋ।
ਦਿਨਾਂ ਦੀ ਕਿਸੇ ਮਹੱਤਵਪੂਰਨ ਇਵੈਂਟ ਤਕ ਉਲਟੀ ਗਿਣਤੀ ਕਰੋ
ਤੁਹਾਡੇ ਕੈਲੇਂਡਰ ਉੱਤੇ ਕਿਸੇ ਇਵੈਂਟ ਲਈ ਇੱਕ ਉਲਟੀ ਗਿਣਤੀ ਵਾਲਾ ਵਿੱਜੇਟ ਬਣਾਉਣਾ ਪਹਿਲੇ ਨਾਲੋਂ ਕਿੰਨਾ ਸੌਖਾ ਹੋ ਗਿਆ ਹੈ। ਇਵੈਂਟ ਦੇ ਵੇਰਵਿਆਂ ’ਤੇ ਜਾਓ, ਫੇਰ ਹੋਰ ਵਿਕਲਪ ਮੀਨੂੰੰ ਤੋਂ ਉਲਟੀ ਗਿਣਤੀ ਵਾਲਾ ਵਿੱਜੇਟ ਜੋੜੋ ਨੂੰ ਚੁਣੋ। ਤੁਹਾਡੀ ਹੋਮ ਸਕ੍ਰੀਨ ਉੱਤੇ ਇੱਕ ਵਿੱਜੇਟ ਦਿਖਾਈ ਦਏਗਾ ਜੋ ਤੁਹਾਡੇ ਜਨਮਦਿਨ, ਸਾਲਗਿਰ੍ਹਾ, ਛੁੱਟੀ, ਜਾਂ ਤੁਹਾਡੇ ਚੁਣੇ ਗਏ ਕਿਸੇ ਹੋਰ ਇਵੈਂਟ ਤਕ ਦਿਨਾਂ ਦੀ ਸੰਖਿਆ ਦਿਖਾਉਂਦਾ ਹੈ।
ਸਭ ਇਵੈਂਟਾਂ ਨੂੰ ਇੱਕ ਕੈਲੇਂਡਰ ਤੋਂ ਦੂਜੇ ਤਕ ਮੂਵ ਕਰੋ
ਇੱਕ ਸਮੇਂ ’ਤੇ ਇੱਕ-ਇੱਕ ਕਰਕੇ ਇਵੈਂਟਾਂ ਨੂੰ ਖਿਸਕਾਉਣ ਦੇ ਝੰਝਟ ਤੋਂ ਬਚੋ। ਤੁਸੀਂ ਹੁਣ ਸਾਰੇ ਇਵੈਂਟਾਂ ਨੂੰ ਇੱਕ ਕੈਲੇਂਡਰ ਤੋਂ ਦੂਜੇ ਤਕ ਮੂਵ ਕਰ ਸਕਦੇ ਹੋ, ਜਿਵੇਂ ਕਿ ਤੁਹਾਡੇ ਕੈਲੇਂਡਰ ਤੋਂ ਸਾਰੇ ਇਵੈਂਟਾਂ ਨੂੰ ਤੁਹਾਡੇ ਫ਼ੋਨ ਉੱਤੇ ਕਲਾਉਡ-ਆਧਾਰਿਤ ਕੈਲੇਂਡਰ ’ਤੇ ਮੂੂਵ ਕਰਨਾ।
ਰੀਮਾਈਂਡਰ ਦੋਹਰਾਉਣ ਲਈ ਹੋਰ ਵਿਕਲਪ
ਜਦੋਂ ਤੁਸੀਂ ਇੱਕ ਦੋਹਰਾਉਣ ਵਾਲਾ ਰੀਮਾਈਂਡਰ ਲਗਾਉਂਦੇ ਹੋ, ਤਾਂ ਤੁਸੀਂ ਹੁਣ ਸਿਰਫ਼ ਇੱਕ ਦੀ ਬਜਾਏ ਦੋਹਰਾਉਣ ਲਈ ਇੱਕ ਤੋਂ ਵੱਧ ਮਿਤੀਆਂ ਚੁਣ ਸਕਦੇ ਹੋ।
ਵਧਾਇਆ ਗਿਆ ਤੁਰੰਤ ਜੋੜੋ ਮੀਨੂੰੰ
ਰੀਮਾਈਂਡਰਾਂ ਨੂੰ ਤੁਰੰਤ ਬਣਾਉਣਾ ਹੁਣ ਆਸਾਨ ਹੋ ਗਿਆ ਹੈ। ਤੁਰੰਤ ਜੋੜੋ ਮੀਨੂੰ ਹੁਣ ਸਮਾਂ ਅਤੇ ਸਥਾਨ ਦੀਆਂ ਸਥਿਤੀਆਂ ਲਈ ਪ੍ਰੀਸੈੱਟ ਵਿਕਲਪ ਪ੍ਰਦਾਨ ਕਰਦਾ ਹੈ।
ਆਪਣੇ ਪੂਰੇ ਕੀਤੇ ਰੀਮਾਈਂਡਰਾਂ ਦਾ ਪ੍ਰਬੰਧ ਕਰੋ
ਤੁਹਾਡੀ ਰੀਮਾਈਂਡਰ ਸੂਚੀ ਤੋਂ ਫਾਲਤੂ ਨੂੰ ਹਟਾਉਣਾ ਸੌਖਾ ਹੋ ਗਿਆ ਹੈ। ਇੱਕ ਨਵੀਂ ਸੈੱਟਿੰਗ ਤੁਹਾਨੂੰ ਨਿਸ਼ਚਿਤ ਸਮੇਂ ਤੋਂ ਬਾਅਦ ਪੂਰੇ ਕੀਤੇ ਰੀਮਾਈਂਡਰਾਂ ਨੂੰ ਸਵੈਚਲਿਤ ਤੌਰ ’ਤੇ ਮਿਟਾਉਣ ਦੀ ਇਜਾਜ਼ਤ ਦਿੰਦੀ ਹੈ। ਤੁਸੀਂ ਪੂਰੇ ਕੀਤੇ ਰੀਮਾਈਂਡਰਾਂ ਨੂੰ ਡੁਪਲੀਕੇਟ ਵੀ ਕਰ ਸਕਦੇ ਹੋ ਤਾਂ ਜੋ ਤੁਸੀਂ ਸਾਰੀ ਜਾਣਕਾਰੀ ਨੂੰ ਦੁਬਾਰਾ ਦਾਖ਼ਲ ਕੀਤੇ ਬਿਨਾਂ ਇਹਨਾਂ ਦੀ ਮੁੜ-ਵਰਤੋਂ ਕਰ ਸਕੋ।
ਕਨੈਕਟ ਅਤੇ ਸਾਂਝਾ ਕਰੋ
ਨੇੜਲੇ ਡਿਵਾਈਸਿਸ ਨਾਲ ਆਸਾਨੀ ਨਾਲ ਕਨੈਕਟ ਕਰੋ
ਦੂਜੇ ਸੈਮਸੰਗ ਡਿਵਾਈਸਿਸ ਜਿਵੇਂ ਕਿ ਟੀਵੀ, ਟੈਬਲੇਟ, PC, ਘੜੀਆਂ, ਈਅਰਬੱਡਸ ਅਤੇ ਹੋਰ ਚੀਜ਼ਾਂ ਨਾਲ ਕਨੈਕਟ ਕਰਨਾ ਹੁਣ ਪਹਿਲੇ ਨਾਲੋਂ ਕਿੰਨਾ ਸੌਖਾ ਹੋ ਗਿਆ ਹੈ। ਤੁਹਾਡੇ ਨੇੜੇ ਉਪਲਬਧ ਡਿਵਾਈਸਿਸ ਨੂੰ ਦੇਖਣ ਲਈ ਕੁਇੱਕ ਪੈਨਲ ਵਿੱਚ ਨੇੜਲੇ ਡਿਵਾਈਸਿਸ ‘ਤੇ ਟੈਪ ਕਰੋ, ਫੇਰ ਤੁਰੰਤ ਕਨੈਕਟ ਕਰਨ ਲਈ ਕਿਸੇ ਡਿਵਾਈਸ ਨੂੰ ਆਪਣੇ ਫ਼ੋਨ ਤਕ ਖਿੱਚੋ। ਤੁਸੀਂ ਆਪਣੇ ਫ਼ੋਨ ਨਾਲ ਕਨੈਕਟ ਕਰਕੇ ਉਪਲਬਧ ਵਿਸ਼ੇਸ਼ਤਾਵਾਂ ਨੂੰ ਦੇਖਣ ਲਈ ਡਿਵਾਈਸ ‘ਤੇ ਟੈਪ ਵੀ ਕਰ ਸਕਦੇ ਹੋ। ਉਦਾਹਰਨ ਵਜੋਂ, ਜਦੋਂ ਤੁਸੀਂ TV ‘ਤੇ ਟੈਪ ਕਰੋਗੇ, ਤਾਂ ਤੁਹਾਨੂੰ Smart View ਸ਼ੁਰੂ ਕਰਨ ਦਾ ਇੱਕ ਵਿਕਲਪ ਵੇਖਣ ਨੂੰ ਮਿਲੇਗਾ।
ਕੁਇੱਕ ਸ਼ੇਅਰ ਲਈ ਸਿਫਾਰਿਸ਼ ਕੀਤੇ ਡਿਵਾਈਸ
ਸਾਂਝਾ ਕਰਨ ਲਈ ਆਸਾਨੀ ਨਾਲ ਸਹੀ ਡਿਵਾਈਸ ਲੱਭੋ। ਤੁਹਾਡੇ Samsung account ਦੇ ਨਾਲ ਸਾਈਨ ਇਨ ਕੀਤੇ ਡਿਵਾਈਸ ਅਤੇ ਤੁਹਾਡੇ ਵਲੋਂ ਅਤੀਤ ਵਿੱਚ ਸਾਂਝੇ ਕੀਤੇ ਡਿਵਾਈਸ ਸੂਚੀ ਦੇ ਸਿਖਰ ’ਤੇ ਦਿਖਾਈ ਦੇਣਗੇ, ਇਸ ਤਰ੍ਹਾਂ ਇਹਨਾਂ ਨੂੰ ਲੱਭਣਾ ਸੌਖਾ ਹੁੰਦਾ ਹੈ।
ਇੰਟਰਨੈੱਟ ਉੱਤੇ ਸਾਂਝਾ ਕਰਦੇ ਰਹੋ
ਫਾਈਲ ਟ੍ਰਾਂਸਫਰ ਕਰਨਾ ਸਮਾਪਤ ਕਰੋ ਭਾਵੇਂ ਜਦੋਂ ਡਿਵਾਈਸ ਦੂਰ-ਦੂਰ ਹੁੰਦੇ ਹਨ। ਕੁਇੱਕ ਸ਼ੇਅਰ ਦੀ ਵਰਤੋਂ ਕਰਕੇ ਫਾਈਲਾਂ ਸਾਂਝੀਆਂ ਕਰਦੇ ਸਮੇਂ, ਜੇ ਡਿਵਾਈਸ ਇੰਨੇ ਦੂਰ ਹੋ ਜਾਂਦੇ ਹਨ ਕਿ ਸਿੱਧਾ ਟ੍ਰਾਂਸਫਰ ਜਾਰੀ ਨਹੀਂ ਰੱਖਿਆ ਜਾ ਸਕਦਾ, ਤਾਂ ਟ੍ਰਾਂਸਫਰ Wi-Fi ਜਾਂ ਮੋਬਾਈਲ ਡੈਟਾ ਦੀ ਵਰਤੋਂ ਕਰਕੇ ਇੰਟਰਨੈੱਟ ਉੱਤੇ ਨਿਰਵਿਘਨ ਢੰਗ ਨਾਲ ਜਾਰੀ ਰਹੇਗਾ।
ਆਪਣੀ ਸੁਰੱਖਿਆ ਦੀ ਰੱਖਿਆ ਕਰੋ
ਤੁਹਾਡਾ ਫ਼ੋਨ ਚੋਰੀ ਹੋ ਜਾਣ ਦੀ ਸੂਰਤ ਵਿੱਚ ਆਪਣੇ ਡੈਟਾ ਦੀ ਰੱਖਿਆ ਕਰੋ।
ਚੋਰੀ ਤੋਂ ਸੁਰੱਖਿਆ ਦੀ ਨਵੀਂ ਵਿਸ਼ੇਸ਼ਤਾ ਤੁਹਾਡਾ ਫ਼ੋਨ ਚੋਰੀ ਹੋ ਜਾਣ ਦੀ ਸੂਰਤ ਵਿੱਚ ਤੁਹਾਡੇ ਐਪਾਂ ਅਤੇ ਡੈਟਾ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ। ਜੇ ਚੋਰੀ ਦਾ ਪਤਾ ਲੱਗਦਾ ਹੈ ਜਾਂ ਜੇ ਤੁਹਾਡਾ ਨੈੱਟਵਰਕ ਕਨੈਕਸ਼ਨ ਗੁੰਮ ਜਾਂਦਾ ਹੈ, ਤਾਂ ਸਕ੍ਰੀਨ ਸਵੈਚਲਿਤ ਤੌਰ ’ਤੇ ਲੌਕ ਹੋ ਜਾਵੇਗੀ, ਜਾਂ ਤੁਸੀਂ android.com/lock ’ਤੇ ਜਾ ਕੇ ਸਕ੍ਰੀਨ ਨੂੰ ਮੈਨੁਅਲ ਢੰਗ ਨਾਲ ਲੌਕ ਕਰ ਸਕਦੇ ਹੋ। ਤੁਹਾਨੂੰ ਸੰਵੇਦਨਸ਼ੀਲ ਸੈੱਟਿੰਗਸ ਬਦਲਣ ਤੋਂ ਪਹਿਲਾਂ ਬਾਯੋਮੈਟ੍ਰਿਕ ਤਸਦੀਕੀ ਦੀ ਲੋੜ ਵੀ ਹੋ ਸਕਦੀ ਹੈ।
ਤੁਹਾਡੇ ਡਿਵਾਈਸਿਸ ਦੀ ਸੁਰੱਖਿਆ ਸਥਿਤੀ ਦੀ ਜਾਂਚ ਕਰੋ
ਸੁਰੱਖਿਆ ਜੋਖਮਾਂ ਬਾਰੇ ਪਤਾ ਲਗਾਓ ਅਤੇ ਇਹਨਾਂ ਨੂੰ ਝਟਪਟ ਸੁਲਝਾਓ। Knox Matrix ਤੁਹਾਡੇ Samsung account ’ਤੇ ਸਾਈਨ ਕੀਤੇ ਸਮਰਥਿਤ ਡਿਵਾਈਸਿਸ ਦੀ ਨਿਗਰਾਨੀ ਕਰਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਸੁਰੱਖਿਆ ਜੋਖਮਾਂ ਬਾਰੇ ਪਤਾ ਲੱਗਣ ’ਤੇ ਇਹਨਾਂ ਨੂੰ ਕਿਵੇਂ ਸੁਲਝਾਉਣਾ ਹੈ।
ਸੁਰੱਖਿਆ ਖਤਰਿਆਂ ਤੋਂ ਸੁਰੱਖਿਅਤ ਰਹੋ
ਆਟੋ ਬਲੌਕਰ ਤੁਹਾਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਹੋਰ ਵੀ ਬਹੁਤ ਕੁਝ ਕਰਦਾ ਹੈ ਜਦੋਂ ਅਧਿਕਤਮ ਪਾਬੰਦੀਆਂ ਚਾਲੂ ਹੁੰਦੀਆਂ ਹਨ। 2G ਨੈੱਟਵਰਕ ਹੁਣ ਬਲੌਕ ਕੀਤੇ ਜਾਂਦੇ ਹਨ, ਅਤੇ ਤੁਹਾਡਾ ਫ਼ੋਨ ਗੈਰ-ਸੁਰੱਖਿਅਤ Wi-Fi ਨੈੱਟਵਰਕਾਂ ਦੇ ਨਾਲ ਸਵੈਚਲਿਤ ਤੌਰ ’ਤੇ ਮੁੜ-ਕਨੈਕਟ ਨਹੀਂ ਹੋਵੇਗਾ। ਇਹ ਪਾਬੰਦੀਆਂ ਕਿਸੇ ਹਮਲਾਵਰ ਨੂੰ ਤੁਹਾਡੇ ਨੈੱਟਵਰਕ ਟਰੈਫਿਕ ਨੂੰ ਕੱਟਣ ਤੋਂ ਰੋਕਣ ਦੀ ਮਦਦ ਕਰ ਸਕਦੀਆਂ ਹਨ।
ਬੈਟਰੀ ਅਤੇ ਚਾਰਜਿੰਗ
ਪਾਵਰ ਸੇਵਿੰਗ ਲਈ ਹੋਰ ਵਿਕਲਪ
ਤੁਹਾਡਾ ਹੁਣ ਇਸ ’ਤੇ ਜ਼ਿਆਦਾ ਨਿਯੰਤ੍ਰਣ ਹੁੰਦਾ ਹੈ ਕਿ ਜਦੋਂ ਤੁਹਾਡਾ ਫ਼ੋਨ ਪਾਵਰ ਸੇਵਿੰਗ ਮੋਡ ’ਤੇ ਹੋਵੇ ਤਾਂ ਕੀ ਹੁੰਦਾ ਹੈ। ਤੁਹਾਡੇ ਲਈ ਸਹੀ ਮਾਤਰਾ ਵਿੱਚ ਬੈਟਰੀ ਨੂੰ ਬਚਾਉਣ ਲਈ, ਬਿਲਕੁਲ ਸਟੀਕ ਵਿਸ਼ੇਸ਼ਤਾਵਾਂ ਚੁਣੋ ਜਿਹਨਾਂ ਨੂੰ ਤੁਸੀਂ ਸੀਮਿਤ ਕਰਨਾ ਚਾਹੁੰਦੇ ਹੋ। ਤੁਸੀਂ ਪਾਵਰ ਸੇਵਿੰਗ ਚਾਲੂ ਹੋਣ ਦੌਰਾਨ ਵੀ ਇਹਨਾਂ ਵਿਕਲਪਾਂ ਨੂੰ ਬਦਲ ਸਕਦੇ ਹੋ।
ਬੈਟਰੀ ਸੁਰੱਖਿਆ ਬਾਰੇ ਜ਼ਿਆਦਾ ਨਿਯੰਤ੍ਰਣ
ਜਦੋਂ ਤੁਸੀਂ ਬੈਟਰੀ ਸੁਰੱਖਿਆ ਨੂੰ ਚਾਲੂ ਕਰਦੇ ਹੋ, ਤਾਂ ਤੁਸੀਂ ਹੁਣ ਅਧਿਕਤਮ ਚਾਰਜਿੰਗ ਪੱਧਰ ਨੂੰ 80% ਅਤੇ 95% ਦੇ ਵਿੱਚਕਾਰ ਕਿਤੇ ਵੀ ਐਡਜਸਟ ਕਰ ਸਕਦੇ ਹੋ।
ਨਵਾਂ ਚਾਰਜਿੰਗ ਪ੍ਰਭਾਵ
ਜਦੋਂ ਤੁਸੀਂ ਚਾਰਜਰ ਦਾ ਪਲੱਗ ਲਗਾਉਂਦੇ ਹੋ, ਤਾਂ ਚਾਰਜਿੰਗ ਪੁਸ਼ਟੀ ਛੋਟੀ ਹੁੰਦੀ ਹੈ ਅਤੇ ਰੁਕਾਵਟਾਂ ਨੂੰ ਰੋਕਣ ਲਈ ਸਕ੍ਰੀਨ ਦੇ ਵਿੱਚਕਾਰ ਦੀ ਬਜਾਏ ਇਸਦੇ ਥੱਲੇ ਹੁੰਦੀ ਹੈ ਜਦਕਿ ਚਾਰਜਿੰਗ ਸਥਿਤੀ ਦੀ ਜਾਂਚ ਕਰਨਾ ਹਾਲੇ ਵੀ ਸੌਖਾ ਬਣਾਇਆ ਜਾਂਦਾ ਹੈ।
ਹਰ ਵਿਅਕਤੀ ਲਈ ਪਹੁੰਚਯੋਗ
ਸਿਰਫ਼ ਇੱਕ ਉਂਗਲ ਨਾਲ ਜ਼ੂਮ ਇਨ ਅਤੇ ਆਉਟ ਕਰੋ
ਜ਼ੂਮ ਇਨ ਅਤੇ ਆਉਟ ਕਰਨਾ ਤਾਂ ਬਹੁਤ ਸੌਖਾ ਹੋ ਗਿਆ ਹੈ। ਪਿੰਚ ਜ਼ੂਮ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਣ ਵਾਲੇ ਲੋਕਾਂ ਲਈ, ਤੁਸੀਂ ਹੁਣ ਸਹਾਇਕ ਮੀਨੂੰੰ ਤੋਂ 1-ਉਂਗਲ ਜ਼ੂਮ ਨੂੰ ਕਿਰਿਆਸ਼ੀਲ ਕਰ ਸਕਦੇ ਹੋ। ਜ਼ੂਮ ਇਨ ਕਰਨ ਲਈ ਉੱਪਰ ਜਾਂ ਸੱਜੇ ਸਵਾਈਪ ਕਰੋ। ਜ਼ੂਮ ਆਉਟ ਕਰਨ ਲਈ ਹੇਠਾਂ ਜਾਂ ਖੱਬੇ ਸਵਾਈਪ ਕਰੋ।
ਵਧਾਏ ਗਏ ਸਕ੍ਰੀਨ ਨਿਯੰਤ੍ਰਣ
ਸਹਾਇਕ ਮੀਨੂੰੰ ਹੁਣ ਸਕ੍ਰੀਨ ’ਤੇ ਨਿਯੰਤ੍ਰਣ ਕਰਨ ਵਿੱਚ ਤੁਹਾਡੀ ਮਦਦ ਲਈ ਹੋਰ ਵੀ ਬਹੁਤ ਕੁਝ ਕਰਦਾ ਹੈ। ਤੁਸੀਂ ਹੁਣ ਸਿਰਫ਼ ਇਕਹਿਰੇ ਬਟਨ ’ਤੇ ਟੈਪ ਕਰਕੇ ਦੋ ਵਾਰ ਟੈਪ ਕਰ ਸਕਦੇ ਹੋ ਅਤੇ ਟੱਚ ਕਰਕੇ ਰੱਖ ਸਕਦੇ ਹੋ। ਨਵੇਂ ਸਕ੍ਰੋਲਿੰਗ ਨਿਯੰਤ੍ਰਣ ਤੁਹਾਨੂੰ ਸਕ੍ਰੀਨ ਉੱਤੇ ਸ਼ੁਰੂ ਅਤੇ ਅੰਤ ਵਾਲੇ ਬਿੰਦੂਆਂ ’ਤੇ ਟੈਪ ਕਰਕੇ ਸਕ੍ਰੀਨ ਦੇ ਆਲੇ-ਦੁਆਲੇ ਵਿਸ਼ੇਸ਼ ਦੂਰੀ ਤਕ ਮੂਵ ਕਰਨ ਦਿੰਦੇ ਹਨ।
ਆਪਣੇ ਟੱਚ ਸਬੰਧੀ ਪਰਸਪਰ-ਪ੍ਰਭਾਵਾਂ ਨੂੰ ਅਨੁਕੂਲਿਤ ਕਰੋ
ਅਜਿਹੀਆਂ ਸੈੱਟਿੰਗਸ ਚੁਣਨ ਲਈ ਮਦਦ ਪ੍ਰਾਾਪਤ ਕਰੋ ਜੋ ਤੁਹਾਡੇ ਲਈ ਸਭ ਤੋਂ ਜ਼ਿਆਦਾ ਸਹਿਜ ਹਨ। ਟੱਚ ਅਤੇ ਹੋਲਡ ਦੇਰੀ, ਟੈਪ ਅਵਧੀ, ਅਤੇ ਦੋਹਰਾਏ ਗਏ ਟੱਚ ਅਣਡਿੱਠ ਕਰੋ ਸੈੱਟਿੰਗਸ ਲਈ ਨਵੇਂ ਟੈਸਟ ਉਪਲਬਧ ਹਨ। ਟੈਸਟ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਡੀਆਂ ਵਰਤਮਾਨ ਸੈੱਟਿੰਗਸ ਢੁੱਕਵੀਆਂ ਹਨ ਜਾਂ ਸਮਾਯੋਜਨਾਂ ਦੀ ਲੋੜ ਹੈ।
ਹੋਰ ਵੀ ਜ਼ਿਆਦਾ ਸੁਧਾਰ
ਆਪਣੇ ਡਿਜੀਟਲ ਸਹਾਇਕ ਤਕ ਪਹੁੰਚਣ ਲਈ ਸਾਈਡ ਬਟਨ ਨੂੰ ਦਬਾਓ ਅਤੇ ਹੋਲਡ ਕਰੋ
ਕਿਨਾਰੇ ਵਾਲੇ ਸਵਾਈਪ ਦੀ ਵਰਤੋਂ ਕਰਨ ਦੀ ਬਜਾਏ ਸਾਈਡ ਬਟਨ ਤੁਹਾਡੇ ਡਿਫਾੱਲਟ ਡਿਜੀਟਲ ਸਹਾਇਕ ਐਪ ਤਕ ਪਹੁੰਚ ਪ੍ਰਾਪਤ ਕਰਨ ਦਾ ਇੱਕ ਨਵਾਂ ਤਰੀਕਾ ਹੈ। ਤੁਸੀਂ ਸੈੱਟਿੰਗਸ ਵਿੱਚ ਬਦਲ ਸਕਦੇ ਹੋ ਕਿ ਸਾਈਡ ਬਟਨ ਕੀ ਕੰਮ ਕਰਦਾ ਹੈ।
ਵੀਡੀਓਜ਼ ਦੁਬਾਰਾ ਦੇਖੋ
ਵੀਡਿਓ ਪਲੇਅਰ ਵਿੱਚ, ਹਰ ਵੀਡੀਓ ਦੇ ਅੰਤ ’ਤੇ ਇੱਕ ਬਟਨ ਦਿਖਾਈ ਦਏਗਾ ਜੋ ਤੁਹਾਨੂੰ ਆਰੰਭ ਤੋਂ ਵੀਡੀਓ ਨੂੰ ਦੁਬਾਰਾ ਸ਼ੁਰੂ ਕਰਨ ਦਿੰਦਾ ਹੈ।
ਸੁਧਰੀ ਹੋਈ ਸੰਪਰਕ ਸੂਚੀ
ਜ਼ਿਆਦਾ ਇਕਸਾਰ ਅਨੁਭਵ ਲਈ, ਸਮਾਨ ਸੰਪਰਕ ਸੂਚੀ ਹੁਣ ਫ਼ੋਨ ਐਪ ਅਤੇ ਸੰਪਰਕ ਐਪ ਦੋਹਾਂ ਵਿੱਚ ਦਿਖਾਈ ਦਿੰਦੀ ਹੈ। ਦੋਹਾਂ ਸਥਾਨਾਂ ਵਿੱਚ ਮੀਨੂੰੰ ਅਤੇ ਵਿਕਲਪ ਸਮਾਨ ਹੁੰਦੇ ਹਨ, ਇਸ ਤਰ੍ਹਾਂ ਤੁਸੀਂ ਹਮੇਸ਼ਾ ਆਪਣੀ ਲੱਭੀ ਜਾ ਰਹੀ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹੋ। ਸੰਪਰਕਾਂ ਦੀ ਖੋਜ ਕਰਦੇ ਸਮੇਂ, ਤੁਹਾਡੇ ਵਲੋਂ ਅਕਸਰ ਖੋਜੇ ਗਏ ਸੰਪਰਕ ਖੋਜ ਨਤੀਜਿਆਂ ਦੇ ਸਿਖਰ ’ਤੇ ਦਿਖਾਈ ਦੇਣਗੇ, ਜਿਸ ਨਾਲ ਤੁਹਾਨੂੰ ਤੁਰੰਤ ਸਹੀ ਵਿਅਕਤੀ ਲੱਭਣ ਦੀ ਮਦਦ ਮਿਲਦੀ ਹੈ।
Samsung Wallet ਵਿੱਚ ਫਟਾਫਟ ਬੋਰਡਿੰਗ ਪਾਸ ਜੋੜੋ
ਜਦੋਂ ਤੁਸੀਂ ਕਿਸੇ ਸਮਰਥਿਤ ਏਅਰ ਲਾਈਨ ਜਾਂ ਯਾਤਰਾ ਵੈਬਪੇਜ ਦੇਖਦੇ ਹੋ ਜਿਸ ਵਿੱਚ Samsung Internet ਦਾ ਬੋਰਡਿੰਗ ਪਾਸ ਸ਼ਾਮਲ ਹੈ, ਤਾਂ ਇੱਕ ਬਟਨ ਦਿਖਾਈ ਦਏਗਾ ਤਾਂ ਜੋ ਤੁਸੀਂ ਇਸ ਨੂੰ ਫਟਾਫਟ ਅਤੇ ਆਸਾਨੀ ਨਾਲ Samsung Wallet ਵਿੱਚ ਜੋੜ ਸਕੋ।
ਗਤੀਵਿਧੀ ਦੀਆਂ ਭਵਿੱਖਬਾਣੀਆਂ
ਇਹ ਜਾਂਚਣਾ ਹੁਣ ਆਸਾਨ ਹੈ ਕਿ ਘਰ ਤੋਂ ਬਾਹਰੀ ਗਤੀਵਿਧੀਆਂ ਲਈ ਮੌਸਮ ਉਚਿਤ ਹੈ, ਜਿਵੇਂ ਕਿ ਭੱਜਣਾ, ਬਾਗਵਾਨੀ ਕਰਨਾ, ਕੈਂਪਿੰਗ, ਅਤੇ ਹੋਰ ਵੀ ਬਹੁਤ ਕੁਝ। ਤੁਸੀਂ ਮੌਸਮ ਐਪ ਵਿੱਚ ਦਿਖਾਉਣ ਲਈ 3 ਤਕ ਗਤੀਵਿਧੀਆਂ ਚੁਣ ਸਕਦੇ ਹੋ।
ਕਸਟਮ ਸਥਾਨ ਦੇ ਲੇਬਲ
ਮੌਸਮ ਐਪ ਵਿੱਚ ਵੱਖ-ਵੱਖ ਸਥਾਨਾਂ ਦਾ ਟਰੈਕ ਰੱਖਣਾ ਸੌਖਾ ਹੈ। ਤੁਸੀਂ ਹੁਣ ਆਪਣੇ ਜੋੜੇ ਗਏ ਸਥਾਨਾਂ ’ਤੇ ਕਸਟਮ ਲੇਬਲ ਸੈਟ ਕਰ ਸਕਦੇ ਹੋ, ਜਿਵੇਂ ਕਿ ਘਰ, ਦਫਤਰ, ਸਕੂਲ, ਜਾਂ ਕੋਈ ਹੋਰ ਸਥਾਨ ਜਿੱਥੇ ਤੁਸੀਂ ਮੌਸਮ ਦੀ ਜਾਂਚ ਕਰਨਾ ਚਾਹੁੰਦੇ ਹੋ।
ਆਪਣੀ ਗੇਮਿੰਗ ਨੂੰ ਤੇਜ਼ ਕਰੋ
ਗੇਮ ਬੂਸਟਰ ਦਾ ਇਨ-ਗੇਮ ਪੈਨਲ ਮੁੜ-ਡਿਜ਼ਾਈਨ ਕੀਤਾ ਗਿਆ ਹੈ, ਜੋ ਕਿਰਿਆ ਨੂੰ ਛੱਡੇ ਬਿਨਾਂ ਸੈੱਟਿੰਗਸ ਨੂੰ ਝਟਪਟ ਬਦਲਣਾ ਸੌਖਾ ਬਣਾਉਂਦਾ ਹੈ।
ਹਰ ਗੇਮ ਲਈ ਪ੍ਰਦਰਸ਼ਨ ਸੈਟ ਕਰੋ
ਗੇਮ ਬੂਸਟਰ ਹੁਣ ਤੁਹਾਨੂੰ ਹਰ ਗੇਮ ਲਈ ਵੱਖਰੇ ਤੌਰ ’ਤੇ ਪ੍ਰਦਰਸ਼ਨ ਸੈੱਟਿੰਗਸ ਨੂੰ ਐਡਜਸਟ ਕਰਨ ਦਿੰਦਾ ਹੈ। ਤੁਸੀਂ ਕੁਝ ਗੇਮਾਂ ਨੂੰ ਉੱਚ ਪ੍ਰਦਰਸ਼ਨ ’ਤੇ ਸੈਟ ਕਰ ਸਕਦੇ ਹੋ ਅਤੇ ਹੋਰ ਗੇਮਾਂ ਨੂੰ ਲੰਮੇ ਗੇਮ ਖੇਡਣ ਦੇ ਸਮੇਂ ਲਈ ਬੈਟਰੀ ਬਚਾਉਣ ਲਈ ਸੈਟ ਕਰ ਸਕਦੇ ਹੋ। ਅਜਿਹੀ ਸੈੱਟਿੰਗਸ ਲੱਭੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਕੰਮ ਕਰਦੀਆਂ ਹਨ।
Edge ਪੈਨਲਸ ਨੂੰ ਡਾਉਨਲੋਡ ਕਰਨ ਲਈ ਸਹਾਇਤਾ ਦਾ ਅੰਤ
Edge panels ਹੁਣ One UI 7 ਵਿੱਚ Galaxy Store ਤੋਂ ਡਾਉਨਲੋਡ ਨਹੀਂ ਕੀਤੇ ਜਾ ਸਕਦੇ ਹਨ। ਤੁਹਾਡੇ ਦੁਆਰਾ ਪਹਿਲਾਂ ਤੋਂ ਡਾਉਨਲੋਡ ਕੀਤੇ Edge panels ਦੀ ਵਰਤੋਂ ਜ਼ਾਰੀ ਰੱਖੀ ਜਾ ਸਕਦੀ ਹੈ।
ਬਿਲਡ ਨੰਬਰ : A166MUBS3AYD5
Android ਸੰਸਕਰਣ : U(Android 14)
ਰਿਲੀਜ਼ ਦੀ ਮਿਤੀ : 2025-05-19
ਸੁਰੱਖਿਆ ਪੈਚ ਸਤਰ : 2025-05-01
• ਤੁਹਾਡੇ ਡਿਵਾਈਸ ਦੀ ਸੁਰੱਖਿਆ ਬਿਹਤਰ ਬਣਾ ਦਿੱਤੀ ਗਈ ਹੈ।
ਬਿਲਡ ਨੰਬਰ : A166MUBS3AYC1
Android ਸੰਸਕਰਣ : U(Android 14)
ਰਿਲੀਜ਼ ਦੀ ਮਿਤੀ : 2025-03-31
ਸੁਰੱਖਿਆ ਪੈਚ ਸਤਰ : 2025-03-01
• ਤੁਹਾਡੇ ਡਿਵਾਈਸ ਦੀ ਸੁਰੱਖਿਆ ਬਿਹਤਰ ਬਣਾ ਦਿੱਤੀ ਗਈ ਹੈ।
ਬਿਲਡ ਨੰਬਰ : A166MUBS3AYA2
Android ਸੰਸਕਰਣ : U(Android 14)
ਰਿਲੀਜ਼ ਦੀ ਮਿਤੀ : 2025-01-28
ਸੁਰੱਖਿਆ ਪੈਚ ਸਤਰ : 2025-01-01
• ਤੁਹਾਡੇ ਡਿਵਾਈਸ ਦੀ ਸੁਰੱਖਿਆ ਬਿਹਤਰ ਬਣਾ ਦਿੱਤੀ ਗਈ ਹੈ।
ਬਿਲਡ ਨੰਬਰ : A166MUBU3AXL1
Android ਸੰਸਕਰਣ : U(Android 14)
ਰਿਲੀਜ਼ ਦੀ ਮਿਤੀ : 2024-12-17
ਸੁਰੱਖਿਆ ਪੈਚ ਸਤਰ : 2024-11-01
• ਸਥਿਰਤਾ ਅਤੇ ਭਰੋਸੇਯੋਗਤਾ
ਡਿਵਾਈਸ ਵਿਵਹਾਰ ਵਿੱਚ ਸੁਧਾਰ ਕੀਤਾ ਗਿਆ ਹੈ।
• ਸੁਰੱਖਿਆ
ਡਿਵਾਈਸ ਬਿਹਤਰ ਸੁਰੱਖਿਆ ਨਾਲ ਸੁਰੱਖਿਅਤ ਹੈ।
ਬਿਲਡ ਨੰਬਰ : A166MUBS2AXJ1
Android ਸੰਸਕਰਣ : U(Android 14)
ਰਿਲੀਜ਼ ਦੀ ਮਿਤੀ : 2024-10-29
ਸੁਰੱਖਿਆ ਪੈਚ ਸਤਰ : 2024-10-01
• ਤੁਹਾਡੇ ਡਿਵਾਈਸ ਦੀ ਸੁਰੱਖਿਆ ਬਿਹਤਰ ਬਣਾ ਦਿੱਤੀ ਗਈ ਹੈ।